ਭਾਰਤੀ ਪਾਸਪੋਰਟ

ਭਾਰਤੀ ਪਾਸਪੋਰਟ ਬਣਾਉਣ, ਰਿਨਿਊ ਕਰਵਾਓਣ ਲਈ ਸਾਰੀ ਲੋੜੀਂਦੀ ਜਾਣਕਾਰੀ ਇਸ ਪੇਜ ਤੇ ਉਪਲੱਭਦ ਹੈ।

s

ਅਪੋਇੰਟਮੈਂਟ ਜਰੂਰੀ

ਸਪੈਸ਼ਲ ਫਾਈਲ ਜਿਵੇਂ ਕੇ ਰਿਫਊਜ਼ੀ ਕੇਸ, ਪਾਸਪੋਰਟ ਬਹੁਤ ਲੰਬੇ ਤੋਂ ਖਤਮ, ਐਮਬੈਸੀ ਵੱਲੋਂ ਪਾਸਪੋਰਟ ਰੱਦ, ਫਾਈਲ ਜਮ੍ਹਾ ਤੋਂ ਬਾਅਦ ਕੋਈ ਜਵਾਬ ਨਹੀਂ ਅਤੇ ਅਜਿਹੇ ਹੋਰ ਤਰਾਂ ਦੇ ਵਿਸ਼ੇ ਤੇ ਵਿਚਾਰ ਲਈ ਵੀਜ਼ਾ ਸੈਂਟਰ ਤੋਂ ਅਪੋਇੰਟਮੈਂਟ ਲੈਣਾ ਜਰੂਰੀ ਹੀ। ਅਤੇ ਉਸ ਅਪੋਇੰਟਮੈਂਟ ਦੀ ਫੀਸ ਲੱਗੇਗੀ।

ਛੋਟੇ ਬੱਚੇ ਦੇ ਪਹਿਲੇ ਪਾਸਪੋਰਟ ਲਈ ਲੋੜੀਂਦੇ ਦਸਤਾਵੇਜ

ਛੋਟੇ ਬੱਚੇ ਦੇ ਪਹਿਲੇ ਪਾਸਪੋਰਟ ਲਈ ਤੁਸੀਂ ਸਿੱਧਾ ਪਾਸਪੋਰਟ ਅਪਲਾਈ ਨਹੀਂ ਕਰ ਸਕਦੇ। ਪਹਿਲਾਂ ਤੁਹਾਨੂੰ ਜਨਮ ਰੇਜਿਸਟ੍ਰੇਸ਼ਨ ਦੀ ਅਰਜੀ ਦੇਣੀ ਪਵੇਗੀ। ਉਹ ਮਨਜੂਰ ਹੋਣ ਤੋਂ ਬਾਅਦ ਹੀ ਪਾਸਪੋਰਟ ਅਪਲਾਈ ਹੋਵੇਗਾ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਸਾਰੇ ਪੇਪਰ ਲੈਕੇ ਮਿਲੋ।

 • ਬੱਚੇ ਦਾ ਜਨਮ ਸਰਟੀਫਿਕੇਟ (ਅਸਲ ਅਤੇ 2 ਮਹੀਨੇ ਤੋਂ ਪੁਰਾਣਾਂ ਨਾਂ ਹੋਵੇ)
 • ਮਾਤਾ ਪਿਤਾ ਦੇ ਪਾਸਪੋਰਟ
 • ਮਾਤਾ ਪਿਤਾ ਦੇ ਸੇਜੋਉਰ ਕਾਰਡ (* ਜੇ ਮਾਤਾ ਪਿਤਾ ਕੋਲ ਪੇਪਰ ਹਨ)
 • ਮਾਤਾ ਪਿਤਾ ਦੀ ਸ਼ਾਦੀ ਦਾ ਸਰਟੀਫਿਕੇਟ ( ਜੇ ਸ਼ਾਦੀ ਫਰਾਂਸ ਵਿੱਚ ਹੋਈ ਹੈ ਤਾਂ ਸਰਟੀਫਿਕੇਟ 2 ਮਹੀਨੇ ਤੋਂ ਪੁਰਾਣਾ ਨਾ ਹੋਵੇ)
 • ਬੱਚੇ ਦੀਆਂ 5 ਸੈਂਟੀਮੀਟਰ X 5 ਸੈਂਟੀਮੀਟਰ (6 ਫੋਟੋ)
 • ਬਚੇ ਦੇ ਮਾਤਾ ਜਾ ਪਿਤਾ ਦੇ ਨਾਮ ਤੇ ਬਿੱਲ (EDF, France Télécom, FreeBox, Free Mobile, SFR, etc.)

ਜੇ ਮਾਤਾ ਪਿਤਾ ਦੇ ਕੋਲ ਫਰਾਂਸ ਦੇ ਪੇਪਰ ਨਹੀਂ ਹਨ ਜਾਂ ਖਤਮ ਹਨ ਤਾਂ ਹੇਠ ਲਿਖੇ ਪੇਪਰ ਦੇਣੇ ਜਰੂਰੀ ਹਨ।

 • ਮਾਤਾ ਪਿਤਾ ਦੇ ਮੈਡੀਕਲ ਕਾਰਡ
 • ਮਾਤਾ ਪਿਤਾ ਦੇ ਬੈਂਕ ਸਟੇਟਮੈਂਟ
 • ਮਾਤਾ ਪਿਤਾ ਦੇ ਪਿਛਲੇ 3 ਸਾਲ ਦੇ ਇਮਪੋ (Déclarations d’impôts)

ਬੱਚੇ ਦੇ ਪਾਸਪੋਰਟ ਲਈ (18 ਸਾਲ ਤੋਂ ਘੱਟ) ਲਈ ਲੋੜੀਂਦੇ ਦਸਤਾਵੇਜ।

 • ਬੱਚੇ ਦਾ ਪਾਸਪੋਰਟ
 • ਮਾਤਾ ਪਿਤਾ ਦੇ ਪਾਸਪੋਰਟ
 • ਮਾਤਾ ਪਿਤਾ ਦੇ ਸੇਜੋਉਰ ਕਾਰਡ (* ਜੇ ਮਾਤਾ ਪਿਤਾ ਕੋਲ ਪੇਪਰ ਹਨ)
 • ਮਾਤਾ ਪਿਤਾ ਦੀ ਸ਼ਾਦੀ ਦਾ ਸਰਟੀਫਿਕੇਟ
 • ਬੱਚੇ ਦੀਆਂ 5 ਸੈਂਟੀਮੀਟਰ X 5 ਸੈਂਟੀਮੀਟਰ (6 ਫੋਟੋ)
 • ਬਚੇ ਦੇ ਮਾਤਾ ਜਾ ਪਿਤਾ ਦੇ ਨਾਮ ਤੇ ਬਿੱਲ (EDF, France Télécom, FreeBox, Free Mobile, SFR, etc.)

ਜੇ ਮਾਤਾ ਪਿਤਾ ਦੇ ਕੋਲ ਫਰਾਂਸ ਦੇ ਪੇਪਰ ਨਹੀਂ ਹਨ ਜਾਂ ਖਤਮ ਹਨ ਤਾਂ ਹੇਠ ਲਿਖੇ ਪੇਪਰ ਦੇਣੇ ਜਰੂਰੀ ਹਨ।

 • ਮਾਤਾ ਪਿਤਾ ਦੇ ਮੈਡੀਕਲ ਕਾਰਡ
 • ਮਾਤਾ ਪਿਤਾ ਦੇ ਬੈਂਕ ਸਟੇਟਮੈਂਟ
 • ਮਾਤਾ ਪਿਤਾ ਦੇ ਪਿਛਲੇ 3 ਸਾਲ ਦੇ ਇਮਪੋ (Déclarations d’impôts)

ਬਾਲਗ ਦੇ ਪਾਸਪੋਰਟ ਲਈ (18 ਸਾਲ ਤੋਂ ਵੱਧ) ਲਈ ਲੋੜੀਂਦੇ ਪੇਪਰ / ਦਸਤਾਵੇਜ।

 • ਪਾਸਪੋਰਟ
 • ਸੇਜੋਉਰ ਕਾਰਡ (* ਜੇ ਪੇਪਰ ਹਨ)
 • ਸ਼ਾਦੀ ਦਾ ਸਰਟੀਫਿਕੇਟ (ਜੇ ਸ਼ਾਦੀ ਸ਼ੁਦਾ ਹੋ)
 •  ਬਿੱਲ (EDF, France Télécom, FreeBox, Free Mobile, SFR, etc.)

ਜੇ ਤੁਹਾਡੇ ਕੋਲ ਫਰਾਂਸ ਦੇ ਪੇਪਰ ਨਹੀਂ ਹਨ ਜਾਂ ਖਤਮ ਹਨ ਤਾਂ ਹੇਠ ਲਿਖੇ ਪੇਪਰ ਦੇਣੇ ਜਰੂਰੀ ਹਨ।

 • ਮੈਡੀਕਲ ਕਾਰਡ (3 ਮਹੀਨੇ ਤੋਂ ਪੁਰਾਣਾ ਨਾ ਹੋਵੇ)
 • ਬੈਂਕ ਸਟੇਟਮੈਂਟ (3 ਮਹੀਨੇ ਤੋਂ ਪੁਰਾਣਾ ਨਾ ਹੋਵੇ)
 • ਪਿਛਲੇ 3 ਸਾਲ ਦੇ ਇਮਪੋ (Déclarations d’impôts)

ਜਰੂਰੀ ਸੂਚਨਾਂ

ਪਾਸਪੋਰਟ ਪ੍ਰਤੀ ਪੁੱਛੇ ਜਾਣ ਵਾਲੇ ਸਾਰੇ ਸਵਾਲਾਂ ਦੇ ਜਵਾਬ ਇਸ ਪੇਜ ਉਤੇ ਉਪਲਬਧ ਹਨ। ਅਤੇ ਤੁਹਾਡੇ ਵਲੋਂ ਪੁੱਛੇ ਸਵਾਲ ਲਗਾਤਾਰ ਇਸ ਪੇਜ ਤੇ ਜੋੜੇ ਜਾਂਦੇ ਹਨ। ਕਿਰਪਾ ਕਰਕੇ ਪੇਜ ਨੂੰ ਧਿਆਨ ਨਾਲ ਪੜੋ।
ਯਾਦ ਰੱਖੋ ਵੀਜ਼ਾ ਸੈਂਟਰ ਫਾਈਲ ਬਨਾਉਂਦਾ ਹੈ ਅਤੇ ਐਮਬੈਸੀ ਪਾਸਪੋਰਟ। ਸਾਡੇ ਵਲੋਂ ਤਿਆਰ ਪਾਸਪੋਰਟ ਫਾਈਲ ਦੀ ਜਿੰਮੇਵਾਰੀ ਸਾਡੀ ਹੈ ਅਤੇ ਪਾਸਪੋਰਟ ਦੀ ਐਮਬੈਸੀ ਦੀ। ਜੇ ਤੁਹਾਡੀ ਪੇਮੈਂਟ ਦੀ ਕੋਈ ਸਮੱਸਿਆ ਆਉਂਦੀ ਹੈ, ਕੋਰੀਅਰ ਪ੍ਰਤੀ ਸਮਸਿਆ ਆਉਂਦੀ ਹੈ, ਜਾਂ ਐਮਬੈਸੀ ਤੁਹਾਡੀ ਫਾਈਲ ਜਾਂ ਉਸਚੋਂ ਕੋਈ ਪੇਪਰ ਗੁੰਮ ਕਰਦੀ ਹੈ ਤਾਂ ਅਸੀਂ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇਸ ਵਿੱਚ ਵੀਜ਼ਾ ਸੈਂਟਰ ਕਿਸੇ ਤਰਾਂ ਵੀ ਜਿੰਮੇਵਾਰ ਨਹੀਂ ਹੋਵੇਗਾ।
ਤੁਹਾਡੀ ਫਾਈਲ ਦੀ ਫੀਸ ਕਿਸੇ ਹੋਰ ਦੀ ਫਾਈਲ ਦੀ ਫੀਸ / ਕਿਸੇ ਹੋਰ ਏਜੇਂਸੀ ਦੀ ਫੀਸ ਨਾਲੋ ਵੱਧ ਘੱਟ ਹੋ ਸਕਦੀ ਹੈ। ਕਿਰਪਾ ਕਰਕੇ ਸਭ ਕੁਝ ਦੇਖ ਭਾਲ ਕੇ ਹੀ ਸਾਨੂੰ ਸੰਪਰਕ ਕਰੋ। ਫੀਸ ਘੱਟ ਵੱਧ ਕਰਨ ਦੇ ਚੱਕਰ ਵਿੱਚ ਆਪਣਾ ਅਤੇ ਵੀਜ਼ਾ ਸੈਂਟਰ ਦਾ ਸਮਾਂ ਖ਼ਰਾਬ ਨਾ ਕਰੋ। ਇਕ ਵਾਰ ਫੀਸ ਜਮ੍ਹਾ ਹੋਣ ਤੋਂ ਬਾਅਦ ਫੀਸ ਵਾਪਿਸ ਨਹੀਂ ਹੋਵੇਗੀ।
ਤੁਹਾਡੀ ਫਾਈਲ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਦੇ ਹਿਸਾਬ ਨਾਲ ਤਿਆਰ ਕੀਤੀ ਜਾਂਦੀ ਹੈ। ਜਾਣਕਾਰੀ ਦੇਂਦੇ ਸਮੇ ਫੋਨ ਨੰਬਰ, ਈ-ਮੇਲ, ਪੁਲਿਸ ਸਟੇਸ਼ਨ ਵਗੈਰਾ ਚੰਗੀ ਤਰਾਂ ਜਾਂਚ ਪੜਤਾਲ ਕਰੋ। ਇਹ ਜਾਣਕਾਰੀ ਬਾਅਦ ਵਿੱਚ ਬਦਲੀ ਨਹੀਂ ਜਾਵੇਗੀ। ਜੇ ਤੁਸੀਂ ਬਦਲਣੀ ਚਾਹੋ ਤਾਂ ਫਾਈਲ ਦੋਬਾਰਾ ਬਣੇਗੀ ਅਤੇ ਫ਼ੀਸ ਵੀ ਦੋਬਾਰਾ ਲੱਗੇਗੀ।
ਫਾਈਲ ਪ੍ਰਿੰਟ ਹੋਣ ਤੋਂ ਬਾਅਦ 3 ਹਫਤੇ ਦੇ ਵਿੱਚ ਵੀਜ਼ਾ ਸੈਂਟਰ ਤੋਂ ਲੈਕੇ ਜਮ੍ਹਾ ਕਰਵਾਓ। ਉਸ ਤੋਂ ਬਾਅਦ ਵੀਜ਼ਾ ਸੈਂਟਰ ਦੀ ਕੋਈ ਜਿੰਮੇਵਾਰੀ ਨਹੀਂ। ਜੇ ਤੁਸੀਂ 3 ਹਫਤੇ ਵਿੱਚ ਫਾਈਲ ਨਹੀਂ ਲੈਕੇ ਜਾਂਦੇ ਤਾਂ ਫਾਈਲ ਨਸ਼ਟ ਕਰ ਦਿੱਤੀ ਜਾਵੇਗੀ। ਤੇ ਕੋਈ ਫੀਸ ਵਾਪਿਸ ਨਹੀਂ ਕੀਤੀ ਜਾਵੇਗੀ।
ਦੁਪੈਹਰ ਤੋਂ ਬਾਅਦ ਜਮ੍ਹਾ ਹੋਣ ਵਾਲੀ ਫਾਈਲ ਦੀ ਪੇਮੈਂਟ ਲਈ ਤੁਹਾਡੇ ਕਾਰਡ ਦਾ ਨੰਬਰ ਲਿੱਖ ਕੇ ਰੱਖਿਆ ਜਾਂਦਾ ਹੈ, ਪੇਮੈਂਟ 1 – 2 ਦਿਨ ਬਾਅਦ ਲਈ ਜਾਂਦੀ ਹੈ। ਪਾਸਪੋਰਟ ਜਮ੍ਹਾ ਹੋਣ ਦੀ ਕੋਈ ਰਸੀਦ ਨਹੀਂ ਦਿੱਤੀ ਜਾਂਦੀ ਉਹ ਪਾਸਪੋਰਟ ਦੇ ਨਾਲ ਹੀ ਆਉਂਦੀ ਹੈ। ਪੇਮੈਂਟ, ਰਸੀਦ, SMS ਪ੍ਰਤੀ ਆਉਣ ਵਾਲੀ ਕਿਸੇ ਵੀ ਸਮੱਸਿਆ ਲਈ ਵੀਜ਼ਾ ਸੈਂਟਰ ਜਿੰਮੇਵਾਰ ਨਹੀਂ ਹੈ। ਅਸੀਂ ਤੁਹਾਨੂੰ ਸਲਾਹ ਦੇਵਾਗੇ ਕੇ ਸਵੇਰ ਦੀ ਅਪੋਇੰਟਮੈਂਟ ਲੈਕੇ ਹੀ ਫਾਈਲ ਜਮ੍ਹਾ ਕਰਵਾਓ।
ਪੂਰੀ ਫੀਸ ਅਤੇ ਪੇਪਰ ਜਮ੍ਹਾ ਹੋਣ ਤੇ ਹੀ ਫਾਈਲ ਤਿਆਰ ਹੋਵੇਗੀ।
ਜੇ ਤੁਹਾਡਾ ਕੋਈ ਜਾਣਕਾਰ, ਰਿਸ਼ਤੇਦਾਰ ਜਾਂ ਦੋਸਤ ਮਿੱਤਰ ਐਮਬੈਸੀ ਵਿੱਚ ਕੰਮ ਕਰਦਾ ਹੈ ਤਾਂ ਫਾਈਲ ਤਿਆਰ ਕਰਨ ਤੋਂ ਪਹਿਲਾਂ ਉਸ ਨਾਲ ਸਲਾਹ ਮਸ਼ਵਰਾ ਜਰੂਰ ਕਰ ਲਵੋ।

ਤੁਹਾਡੇ ਸਵਾਲ

ਕੀ ਵੀਜ਼ਾ ਸੈਂਟਰ ਨੂੰ ਪਾਸਪੋਰਟ ਫਾਈਲ ਤਿਆਰ ਕਰਨ ਦੀ ਇਜਾਜ਼ਤ ਹੈ ?

 

ਵੀਜ਼ਾ ਸੈਂਟਰ ਪਾਸਪੋਰਟ ਪ੍ਰਤੀ ਫਾਈਲ ਦੇ ਅਪਲਿਕੈਸ਼ਨ ਲਈ ਫਰਾਂਸ ਦੀਆ ਸਭ ਤੋਂ ਮਸ਼ਹੂਰ, ਸੁਤੰਤਰ ਅਤੇ ਫ੍ਰੈਂਚ ਕਾਨੂੰਨਾਂ ਅਨੁਸਾਰ ਇੱਕ ਪ੍ਰਵਾਨਿਤ ਏਜੰਸੀ ਹੈ। ਪਿਛਲੇ ਕਈ ਸਾਲਾਂ ਤੋਂ ਅਸੀਂ 10 000 ਹਜਾਰ ਤੋਂ ਵੀ ਵੱਧ ਗ੍ਰਾਹਕਾਂ ਨੂੰ ਸਰਲਤਾ ਨਾਲ ਪਾਸਪੋਰਟ ਲੈਣ ਵਿੱਚ ਸਹਾਇਕ ਰਹੇ ਹਾਂ। ਵੀਜ਼ਾ ਸੈਂਟਰ VFS ਅਤੇ ਭਾਰਤੀ ਦੂਤਾਵਾਸ ਦੇ ਨਾਲ ਪਿਛਲੇ 6 ਸਾਲਾਂ ਤੋਂ ਰਜਿਸਟਰ ਹੈ। ਪਰ ਫੇਰ ਵੀ ਜੇ ਤੁਸੀਂ ਚਾਹੋ ਤਾਂ ਆਪਣੀ ਫਾਈਲ VFS ਜਾਂ ਭਾਰਤੀ ਦੂਤਾਵਾਸ ਦੀ ਸਹਾਇਤਾ ਨਾਲ ਖੁਦ ਤਿਆਰ ਕਰ ਸਕਦੇ ਹੋ।

ਮੇਰੀ ਪਾਸਪੋਰਟ ਫਾਈਲ ਤਿਆਰ ਹੋਣ ਨੂੰ ਕਿੰਨਾ ਸਮਾਂ ਲੱਗੇਗਾ ?

 

ਤੁਹਾਡੀ ਫਾਈਲ ਨੂੰ ਸਮਝਣ ਅਤੇ ਬਣਨ ਨੂੰ ਘੱਟ ਤੋਂ ਘੱਟ 2 ਤੋਂ 3 ਦਿਨ ਦਾ ਸਮਾਂ ਲੱਗਦਾ ਹੈ। ਜੇ ਤੁਹਾਡੀ ਫਾਈਲ ਲਈ ਕੋਈ ਪੇਪਰ ਨੂੰ ਅਤੇਸਟ ਕਰਨਾ ਹੈ ਜਾਂ ਅਨੁਵਾਦ ਕਰਨਾ ਹੈ ਤਾਂ ਉਸ ਲਈ ਵੱਧ ਸਮਾਂ ਵੀ ਲੱਗ ਸਕਦਾ ਹੈ।

ਜੇ ਮੈਨੂੰ ਜਲਦੀ ਫਾਈਲ ਚਾਹੀਦੀ ਹੋਵੇ ਤਾਂ ਕੀ ਵੀਜ਼ਾ ਸੈਂਟਰ ਐਮਰਜੰਸੀ ਵਿੱਚ ਫਾਈਲ ਤਿਆਰ ਕਰ ਸਕਦਾ ਹੈ ?

ਜੀ ਹਾਂ। ਅਸੀਂ ਤੁਹਾਡੀ ਫਾਈਲ ਐਮਰਜੰਸੀ ਦੇ ਵਿੱਚ ਤਿਆਰ ਕਰ ਸਕਦੇ ਹਾਂ। ਪਰ ਉਸਦੀ ਫੀਸ ਆਮ ਫਾਈਲ ਨਾਲੋਂ ਵੱਧ ਹੋਵੇਗੀ।
ਐਮਰਜੰਸੀ ਫਾਈਲ ਤਿਆਰ ਕਰਵਾਓਣ ਤੋਂ ਪਹਿਲਾਂ ਇਹ ਜਰੂਰ ਚੈਕ ਕਰ ਲਵੋ ਕੇ ਐਮਬੈਸੀ ਤੁਹਾਡੀ ਫਾਈਲ ਐਮਰਜੰਸੀ ਵਿੱਚ ਪ੍ਰਵਾਨ ਕਰੇਗੀ।

ਕੀ ਭਾਰਤੀ ਦੂਤਾਵਾਸ ਫਰਾਂਸ ਮੈਨੂੰ ਐਮਰਜੰਸੀ ਵਿੱਚ ਪਾਸਪੋਰਟ ਮੁਹੱਈਆ ਕਰਵਾ ਸਕਦਾ ਹੈ ?

ਕੁਝ ਹਾਲਾਤਾਂ ਵਿੱਚ, ਜੇ ਕੋਈ ਐਮਰਜੰਸੀ ਹੈ ਤਾਂ ਤੁਸੀਂ ਭਾਰਤੀ ਦੂਤਾਵਾਸ ਨੂੰ ਇਸ ਲਈ ਸੰਪਰਕ ਕਰ ਸਕਦੇ ਹੋ। ਪਰ ਤੁਹਾਨੂੰ ਐਮਰਜੰਸੀ ਸੰਬੰਧੀ ਪੂਰਨ ਦਸਤਾਵੇਜ ਮੁਹੱਈਆ ਕਾਰਵਣੇ ਹੋਣਗੇ। ਕਿਰਪਾ ਕਰਕੇ ਸਿਰਫ ਐਮਰਜੰਸੀ ਦੀ ਸਥਿਤੀ ਵਿੱਚ ਹੀ ਐਮਬੈਸੀ ਨੂੰ ਸੰਪਰਕ ਕਰੋ।

ਕੀ ਬਿਨਾਂ ਅਪੋਇੰਟਮੈਂਟ ਤੋਂ ਆਪਣੀ ਫਾਈਲ ਜਮ੍ਹਾ ਹੋ ਸਕਦੀ ਹੈ ?

ਜੀ ਨਹੀ। ਫਾਈਲ ਜਮ੍ਹਾ ਕਰਨ ਲਈ ਅਪੋਇੰਟਮੈਂਟ ਲਾਜਮੀ ਹੈ। ਅਤੇ ਜਿਸਦੀ ਫਾਈਲ ਹੈ ਉਸਦਾ ਹਾਜਰ ਰਹਿਣਾ ਵੀ ਲਾਜਮੀ ਹੈ।
ਅਸੀਂ ਤੁਹਾਡੀ ਸਹੂਲਤ ਮੁਤਾਬਿਕ ਅਪਪੋਇੰਟਮੈਂਟ ਬੁਕ ਕਰ ਸਕਦੇ ਹਾਂ। ਪਰ ਉਸਦੀ ਫੀਸ ਵੱਖਰੀ ਲੱਗਦੀ ਹੈ।

ਕੀ ਬਿਨਾਂ ਅਪੋਇੰਟਮੈਂਟ ਤੋਂ ਆਪਣੀ ਫਾਈਲ ਜਮ੍ਹਾ ਹੋ ਸਕਦੀ ਹੈ ?

ਜੀ ਨਹੀ। ਫਾਈਲ ਜਮ੍ਹਾ ਕਰਨ ਲਈ ਅਪੋਇੰਟਮੈਂਟ ਲਾਜਮੀ ਹੈ। ਅਤੇ ਜਿਸਦੀ ਫਾਈਲ ਹੈ ਉਸਦਾ ਹਾਜਰ ਰਹਿਣਾ ਵੀ ਲਾਜਮੀ ਹੈ।
ਅਸੀਂ ਤੁਹਾਡੀ ਸਹੂਲਤ ਮੁਤਾਬਿਕ ਅਪਪੋਇੰਟਮੈਂਟ ਬੁਕ ਕਰ ਸਕਦੇ ਹਾਂ। ਪਰ ਉਸਦੀ ਫੀਸ ਵੱਖਰੀ ਲੱਗਦੀ ਹੈ।

ਐਮਬੈਸੀ ਪਾਸਪੋਰਟ ਬਣਾਉਣ ਨੂੰ ਕਿੰਨਾ ਸਮਾਂ ਲਾਉਂਦੀ ਹੈ ?

ਹਰ ਫਾਈਲ ਤੇ ਲੱਗਣ ਵਾਲਾ ਸਮਾਂ ਬਹੁਤ ਸਾਰੇ ਕਾਰਕਾਂ ਤੇ ਨਿਰਭਰ ਕਰਦਾ ਹੈ। ਇਸ ਕਰਕੇ ਘੱਟ ਤੋਂ ਘੱਟ 4 ਤੋਂ 5 ਹਫਤੇ ਦਾ ਸਮਾਂ ਲਗਾ ਕੇ ਚੱਲੋ। ਆਪਣੀ ਫਾਈਲ ਜਮ੍ਹਾ ਕਰਦੇ ਸਮੇ VFS ਜਾਂ ਐਮਬੈਸੀ ਤੋਂ ਇਹ ਜਾਣਕਾਰੀ ਜਰੂਰ ਲਵੋ ਇਸ ਦੇ ਬਾਰੇ ਸਹੀ ਜਾਣਕਾਰੀ ਸਿਰਫ ਓਹੀ ਦੇ ਸਕਦੇ ਨੇ।

ਤਿਆਰ ਹੋਣ ਤੋਂ ਬਾਅਦ ਮੇਰੀ ਫਾਈਲ ਕਿਥੇ ਜਮ੍ਹਾ ਹੋਵੇਗੀ ?

ਜਿਵੇ ਕੇ ਤੁਹਾਨੂੰ ਦੱਸਿਆ ਹੈ ਕੇ ਫਾਈਲ ਜਮ੍ਹਾ ਕਰਦੇ ਸਮੇ ਤੁਹਾਡਾ ਆਪ ਹਾਜਰ ਹੋਣਾ ਜਰੂਰੀ ਹੈ। ਇਸ ਲਈ ਫਾਈਲ ਸਿਰਫ ਪੈਰਿਸ ਜਾਂ ਮਾਰਸੈੱਲੇ ਹੀ ਜਮ੍ਹਾ ਹੋ ਸਕਦੀ ਹੈ। ਫਾਈਲ ਤਿਆਰ ਹੋਣ ਤੋਂ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।

ਕੀ ਪਾਸਪੋਰਟ ਦੇ ਨਾਲ ਕੋਰੀਅਰ ਸਰਵਿਸ ਲੈਣੀ ਜਰੂਰੀ ਹੈ ?

ਕਰੋਨਾ ਮਹਾਮਾਰੀ ਤੋਂ ਬਾਅਦ ਐਮਬੈਸੀ ਵੱਲੋਂ ਕੋਰੀਅਰ ਸਰਵਿਸ ਲਾਜਮੀ ਕਰ ਦਿੱਤੀ ਗਈ ਹੈ। ਜੇ ਤੁਸੀਂ ਚਾਹੋ ਤਾਂ ਪਾਸਪੋਰਟ VFS ਤੋਂ ਕੋਲੈਕਟ ਕਰ ਸਕਦੇ ਹੋ। ਪਰ ਫੀਸ ਉਹੀ ਲੱਗੇਗੀ । ਫਾਈਲ ਜਮ੍ਹਾ ਕਰਦੇ ਸਮੇ ਕੋਰੀਅਰ ਬਾਰੇ ਸਾਰੀ ਜਾਣਕਾਰੀ ਤੁਸੀਂ VFS ਤੋਂ ਲੈ ਸਕਦੇ ਹੋ। ਵੀਜ਼ਾ ਸੈਂਟਰ ਦੀ ਕੋਰੀਅਰ ਸਰਵਿਸ ਲਈ ਕੋਈ ਜਿੰਮੇਵਾਰੀ ਨਹੀਂ ਹੋਵੇਗੀ।