ਕੈਨੇਡਾ ਵਿਜ਼ਟਰ ਵੀਜ਼ਾ 

ਜੇ ਤੁਸੀਂ ਹੇਠਾਂ ਦਿੱਤੇ ਕਿਸੇ ਵੀ ਕਾਰਨ ਕਰਕੇ ਕੈਨੇਡਾ ਜਾ ਰਹੇ ਹੋ ਤਾਂ ਤੁਸੀਂ ਸਟੈਂਡਰਡ ਵਿਜ਼ਟਰ ਵੀਜ਼ਾ ਲਈ ਅਰਜ਼ੀ ਦੇ ਸਕਦੇ ਹੋ 

 • ਸੈਰ -ਸਪਾਟਾ
 • ਦੋਸਤਾਂ ਜਾਂ ਪਰਿਵਾਰ ਨੂੰ ਮਿਲਣ
 • ਖੇਡ ਅਤੇ ਮਨੋਰੰਜਨ ਦੇ ਪ੍ਰੋਗਰਾਮ

ਤੁਹਾਡੇ ਵੀਜ਼ੇ ਦੀ ਫਾਈਲ ਤਿਆਰ ਕਰਨ ਲਈ ਸਾਨੂੰ ਹੇਠ ਲਿਖੇ ਪੇਪਰਾਂ ਅਤੇ ਜਾਣਕਾਰੀ ਦੀ ਲੋੜ ਹੈ ।

ਤੁਹਾਡੇ ਦਸਤਾਵੇਜ਼
 • ਤੁਹਾਡਾ ਪਾਸਪੋਰਟ
 • Carte de séjour
 • ਤੁਹਾਡੇ ਨਾਮ ਤੇ UTILITY ਬਿੱਲ  (ਬਿਜਲੀ ,ਫੋਨ, ਪਾਣੀ ਜਾਂ ਗੈਸ ਬਿੱਲ )
 • ਆਖਰੀ ਇਮਪੋ (avis d’impôt)
 • ਕੰਮ ਦਾ ਕੰਟ੍ਰੈਕਟ ਅਤੇ 3 ਪੇਸਲਿਪਸ ( PAYSLIPS – FICHE DE PAIE )
 • ਆਖਰੀ 3 ਬੈਂਕ ਸਟੇਟਮੈਂਟ (BANK STATEMENT – RELEVE BANCAIRE) ਸਾਰੇ ਅਕਾਊਂਟ
 • ਤੁਹਾਡੇ ਮਾਤਾ ਪਿਤਾ ਦੇ ਪਾਸਪੋਰਟ, ਅਧਾਰ ਕਾਰਡ ਜਾ ਕਿਸੇ ਹੋਰ ਡੌਕੂਮੈਂਟ ਦੀ ਕਾਪੀ ( ਜੇ ਤੁਸੀਂ ਇਹ ਨਹੀਂ ਲਿਆ ਸਕਦੇ ਤਾਂ ਓਹਨਾ ਦਾ ਸਹੀ ਨਾਮ, ਜਨਮ ਤਾਰੀਕ ਅਤੇ ਜਨਮ ਸਥਾਨ )
 • ਜੇਦੇ ਕੋਲ ਜਾਣਾ ਹੈ ਉਸਦੀ ਜਾਣਕਾਰੀ : ਨਾਮ, ਐਡਰੈੱਸ, ਫੋਨ ਨੰਬਰ ਅਤੇ ਇਹ ਜਾਣਕਾਰੀ ਕੇ ਉਹਨਾਂ ਕੋਲ ਓਥੇ ਦੀ ਨਾਗਰਿਕਤਾ ਹੈ ਜਾ Résidence ਕਾਰਡ
 • ਜੇ ਤੁਹਾਡੀ ਕੋਈ ਹੋਰ ਕਮਾਈ ਹੈ ਜਾਂ ਸਰਕਾਰ ਵੱਲੋਂ ਪੈਸੇ ਆਉਂਦੇ ਹਨ ਤਾਂ ਉਸ ਬਾਰੇ ਜਾਣਕਾਰੀ ਅਤੇ ਪੇਪਰ
 • ਪਿਛਲੇ 10 ਸਾਲ ਵਿੱਚ ਕਿਥੇ ਕਿਥੇ ਕੰਮ ਕੀਤਾ ਹੈ ਉਸਦੀ ਜਾਣਕਾਰੀ
 • ਪਿਛਲੇ 10 ਸਾਲਾਂ ਵਿੱਚ ਕਿਥੇ ਕਿਥੇ ਟ੍ਰੇਵਲ ਕੀਤਾ ਹੈ ਉਸਦੀ ਜਾਣਕਾਰੀ
 • ਜੇ ਤੁਸੀਂ ਘਰ ਦੇ ਮਾਲਕ ਹੋ ਤਾਂ ਘਰ ਦੇ ਪੇਪਰ

ਜੇ ਤੁਸੀਂ ਸ਼ਾਦੀ ਸ਼ੁਦਾ ਹੋ ਤਾਂ ਹੇਠ ਲਿਖੇ ਪੇਪਰ ਅਤੇ ਜਾਣਕਾਰੀ ਦੀ ਲੋੜ ਹੈ

ਤੁਹਾਡੇ ਦਸਤਾਵੇਜ਼
 • ਤੁਹਾਡੀ ਪਤਨੀ/ਪਤੀ ਦੇ ਪਾਸਪੋਰਟ ਦੀ ਕਾਪੀ
 • ਤੁਹਾਡੀ ਪਤਨੀ/ਪਤੀ ਦੇ Carte de séjour ਦੀ ਕਾਪੀ ( ਜੇ ਓਹਨਾ ਕੋਲ ਹੈ ਤਾਂ )
 • ਜੇ ਤੁਹਾਡੀ ਪਤਨੀ/ਪਤੀ ਕੰਮ ਕਰਦੇ ਹਨ ਤਾਂ ਉਨ੍ਹਾਂ ਦੀਆਂ ਆਖਰੀ 3 ਪੇਸਲਿਪਸ
 • ਓਹਨਾ ਦੀਆਂ 3 ਆਖਰੀ ਬੈਂਕ ਸਟੇਟਮੈਂਟ
 • ਤੁਹਾਡਾ ਮੈਰਿਜ ਸਰਟੀਫਿਕੇਟ
 • ਜੇ ਬੱਚੇ ਹਨ ਤਾਂ ਓਹਨਾ ਦੇ ਪਾਸਪੋਰਟ + ਕਾਰਡ + ਜਨਮ ਸਰਟੀਫਿਕੇਟ ਦੀਆਂ ਕਾਪੀਆਂ
 • ਜੇ ਬੱਚਿਆਂ ਦੇ ਬੈਂਕ ਅਕਾਊਂਟ ਹਨ ਤਾਂ ਓਹਨਾ ਦੇ ਪੇਪਰ ਵੀ ਲਗਾ ਸਕਦੇ ਹਾਂ