
ਪਹਿਲਾ ਭਾਰਤੀ ਪਾਸਪੋਰਟ
ਬੱਚੇ ਦੇ ਪਹਿਲੇ ਪਾਸਪੋਰਟ ਲਈ ਭਾਰਤੀ ਦੂਤਾਵਾਸ ਪੈਰਿਸ ਨੂੰ ਦਿੱਤੇ ਜਾਣਵਾਲੇ ਦਸਤਾਵੇਜਾਂ ਦੀ ਸੂਚੀ ਹੇਠ ਦਿੱਤੀ ਗਈ ਹੈ।
ਲੁੜੀਂਦੇ ਦਸਤਾਵੇਜ
ਜਨਮ ਰੇਜਿਸਟ੍ਰੇਸ਼ਨ ਸਰਟੀਫਿਕੇਟ
ਭਾਰਤੀ ਦੂਤਾਵਾਸ ਵਲੋਂ ਦਿੱਤਾ ਗਿਆ ਜਨਮ ਰੇਜਿਸਟ੍ਰੇਸ਼ਨ ਸਰਟੀਫਿਕੇਟ
ਪਿਤਾ ਦਾ ਪਾਸਪੋਰਟ
- ਅਸਲ ਪਾਸਪੋਰਟ ਲੈਕੇ ਆਉਣਾ ਜਰੂਰੀ ਹੈ।
ਮਾਤਾ ਦਾ ਪਾਸਪੋਰਟ
- ਅਸਲ ਪਾਸਪੋਰਟ ਲੈਕੇ ਆਉਣਾ ਜਰੂਰੀ ਹੈ।
ਪਿਤਾ ਦਾ ਸੇਜੋਰ ਕਾਰਡ
ਫਰਾਂਸ ਦਾ ਜਾਂ ਕਿਸੇ ਹੋਰ ਯੂਰੋਪੀਅਨ ਦੇਸ਼ ਦਾ, ਅਗਰ ਖਤਮ ਵੀ ਹੋ ਗਿਆ ਹੈ ਤਾਂ ਕਾਪੀ ਦੇਣੀ ਜਰੂਰੀ ਹੈ।
ਮਾਤਾ ਦਾ ਸੇਜੋਰ ਕਾਰਡ
ਫਰਾਂਸ ਦਾ ਜਾਂ ਕਿਸੇ ਹੋਰ ਯੂਰੋਪੀਅਨ ਦੇਸ਼ ਦਾ, ਅਗਰ ਖਤਮ ਵੀ ਹੋ ਗਿਆ ਹੈ ਤਾਂ ਕਾਪੀ ਦੇਣੀ ਜਰੂਰੀ ਹੈ।
ਫੋਟੋ 5CM x 5CM
ਇਹ ਫੋਟੋ ਵੀਜ਼ਾ ਸੈਂਟਰ ਵਿੱਚ ਖਿੱਚਣ ਦਾ ਪ੍ਰਬੰਧ ਹੈ।
ਹੋਰ ਜਾਣਕਾਰੀ ਲਈ ਇਥੇ ਕਲਿਕ ਕਰੋ।
Utility ਬਿੱਲ
EDF, France Télécom, FreeBox, Free Mobile, SFR, etc..
- ਬੱਚੇ ਦੀ ਫਾਈਲ ਲਈ ਮਾਤਾ ਜਾਂ ਪਿਤਾ ਦੇ ਨਾਮ ਤੇ ਬਿੱਲ ਦੇ ਸਕਦੇ ਹੋ।
- ਬਿੱਲ 3 ਮਹੀਨੇ ਤੋਂ ਵੱਧ ਪੁਰਾਣਾ ਨਾ ਹੋਵੇ।
ਮਾਤਾ ਪਿਤਾ ਦਾ ਵਿਆਹ ਦਾ ਸਰਟੀਫਿਕੇਟ
- ਜੇ ਮਾਤਾ ਪਿਤਾ ਦਾ ਵਿਆਹ ਫਰਾਂਸ ਵਿੱਚ ਰਜਿਸਟਰ ਹੈ ਤਾਂ ਸਰਟੀਫਿਕੇਟ 2 ਮਹੀਨੇ ਤੋਂ ਪੁਰਾਣਾ ਨਾ ਹੋਵੇ।
- ਜੇ ਮਾਤਾ ਪਿਤਾ ਦਾ ਵਿਆਹ ਭਾਰਤ ਵਿੱਚ ਰਜਿਸਟਰ ਹੈ ਤਾਂ ਸਰਟੀਫਿਕੇਟ ਦੀ ਕਾਪੀ (ਧਿਆਨ ਰੱਖੋ ਸਰਟੀਫਿਕੇਟ ਲੈਕੇ ਆਉਣਾ ਹੈ ਟਰਾਂਸਲੇਸ਼ਨ ਨਹੀਂ)
- ਜੇ ਧਾਰਮਿਕ ਰੀਤੀ ਨਾਲ ਵਿਆਹ ਹੋਇਆ ਹੈ ਤਾਂ ਗੁਰਦਵਾਰੇ ਜਾਂ ਮੰਦਿਰ ਵਾਲਾ ਸਰਟੀਫਿਕੇਟ