ਪਾਸਪੋਰਟ ਸਰੇਨ੍ਡਰ (ਸਮਰਪਣ)

ਕਿਸੇ ਵੀ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨ ਉਪਰੰਤ ਭਾਰਤੀ ਪਾਸਪੋਰਟ ਕਨੂੰਨ ਮੁਤਾਬਿਕ ਭਾਰਤੀ ਪਾਸਪੋਰਟ ਸਮਰਪਣ (ਸਰੇਨ੍ਡਰ) ਕਰਨਾ ਜਰੂਰੀ ਹੈ। ਪਾਸਪੋਰਟ ਸਮਰਪਣ (ਸਰੇਨ੍ਡਰ) ਕੀਤੇ ਬਿਨਾਂ ਭਾਰਤ ਲਈ ਵੀਜ਼ਾ ਨਹੀਂ ਮਿਲੇਗਾ।

ਪਾਸਪੋਰਟ ਸਮਰਪਣ (ਸਰੇਨ੍ਡਰ) ਕਰਨ ਲਈ ਹਰ ਦੇਸ਼ ਵਿੱਚ ਹਰ ਦੂਤਾਵਾਸ ਦੇ ਵੱਖਰੇ-ਵੱਖਰੇ ਨਿਯਮ ਹਨ ਜੋ ਸਮੇ ਸਮੇ ਤੇ ਬਦਲਦੇ ਰਹਿੰਦੇ ਹਨ।

” ਪਾਸਪੋਰਟ ਸਮਰਪਣ (ਸਰੇਨ੍ਡਰ) ਕੀਤੇ ਬਿਨਾਂ ਭਾਰਤੀ ਦੂਤਾਵਾਸ ਤੋਂ ਵੀਜ਼ਾ ਲੈਣਾ ਜਾਂ OCI ਕਾਰਡ ਬਨਵੋਨਾ ਸੰਭਵ ਨਹੀਂ “

ਪਾਸਪੋਰਟ ਸਮਰਪਣ (ਸਰੇਨ੍ਡਰ) ਕਰਨ ਲਈ ਲੋੜੀਂਦੇ ਹਰ ਦਸਤਾਵੇਜ਼ ਦੀ ਜਾਣਕਾਰੀ ਦੇਣਾ ਇੰਟਰਨੈੱਟ ਉੱਤੇ ਸੰਭਵ ਨਹੀਂ ਹੈ ਕਿਉਂਕਿ ਇਹ ਦਸਤਾਵੇਜ਼ ਸਮੇਂ ਦਰ ਸਮੇਂ ਬਦਲਦੇ ਰਹਿੰਦੇ ਹਨ ਅਤੇ ਭਾਰਤੀ ਦੂਤਾਵਾਸ ਹਰ ਫਾਈਲ ਦੇ ਹਿਸਾਬ ਨਾਲ ਹੀ ਦਸਤਾਵੇਜ਼ ਮੰਗਦਾ ਹੈ। ਇਸ ਲਈ ਹਰ ਫਾਈਲ ਲਈ ਜਿਨ੍ਹਾਂ ਦਸਤਾਵੇਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਹ ਹੇਠ ਦਿੱਤੇ ਗਏ ਹਨ । ਫਾਈਲ ਸ਼ੁਰੂ ਕਰਨ ਲਈ ਇਹ ਸਾਰੇ ਦਸਤਾਵੇਜ਼ ਤੁਹਾਨੂੰ ਸਾਨੂੰ ਮੁਹੱਈਆ ਕਰਵਾਉਣੇ ਪੈਣਗੇ । ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਤੁਹਾਡਾ ਕੇਸ ਸਮਝ ਕੇ ਅਤੇ ਮੌਜੂਦਾ ਸਥਿਤੀ ਦੇ ਮੁਤਾਬਿਕ ਤਹਾਨੂੰ ਦੱਸ ਦਿੱਤੀ ਜਾਵੇਗੀ ।

  • ਭਾਰਤੀ ਪਾਸਪੋਰਟ
  • ਵਿਦੇਸ਼ੀ ਪਾਸਪੋਰਟ
  • ਤੁਹਾਡੇ ਨਾਮ ਤੇ Utility ਬਿੱਲ (ਜਿਵੇਂ ਕੇ EDF, SFR, FREE, GDF, BOUYGUES ਆਦਿ)
  • ਮਾਤਾ ਪਿਤਾ ਦੇ ਪਾਸਪੋਰਟ ਦੀ ਫੋਟੋਕਾਪੀ
  • ਮਾਤਾ ਪਿਤਾ ਦੇ ਕਾਰਡ ਸੇਜੋੁਰ ਦੀ ਫੋਟੋਕਾਪੀ
  • ਨੈਸ਼ਨੈਲਿਟੀ (ਰਾਸ਼ਟਰੀਅਤਾ) ਸਰਟੀਫਿਕੇਟ