ਪਾਸਪੋਰਟ ਫਾਈਲ ਲਈ ਲੋੜੀਂਦੇ ਦਸਤਾਵੇਜ

ਪਾਸਪੋਰਟ ਦੀ ਫਾਈਲ ਲਈ ਲੋੜੀਂਦੇ ਹਰ ਦਸਤਾਵੇਜ਼ ਦੀ ਜਾਣਕਾਰੀ ਦੇਣਾ ਇੰਟਰਨੈੱਟ ਉੱਤੇ ਸੰਭਵ ਨਹੀਂ ਹੈ ਕਿਉਂਕਿ ਇਹ ਦਸਤਾਵੇਜ਼ ਸਮੇਂ ਦਰ ਸਮੇਂ ਬਦਲਦੇ ਰਹਿੰਦੇ ਹਨ ਅਤੇ ਭਾਰਤੀ ਦੂਤਾਵਾਸ ਹਰ ਫਾਈਲ ਦੇ ਹਿਸਾਬ ਨਾਲ ਹੀ ਦਸਤਾਵੇਜ਼ ਮੰਗਦਾ ਹੈ। ਇਸ ਲਈ ਹਰ ਫਾਈਲ ਲਈ ਜਿਨ੍ਹਾਂ ਦਸਤਾਵੇਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਹ ਹੇਠ ਦਿੱਤੇ ਗਏ ਹਨ । ਫਾਈਲ ਸ਼ੁਰੂ ਕਰਨ ਲਈ ਇਹ ਸਾਰੇ ਦਸਤਾਵੇਜ਼ ਤੁਹਾਨੂੰ ਸਾਨੂੰ ਮੁਹੱਈਆ ਕਰਵਾਉਣੇ ਪੈਣਗੇ । ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਤੁਹਾਡਾ ਕੇਸ ਸਮਝ ਕੇ ਅਤੇ ਮੌਜੂਦਾ ਸਥਿਤੀ ਦੇ ਮੁਤਾਬਿਕ ਤਹਾਨੂੰ ਦੱਸ ਦਿੱਤੀ ਜਾਵੇਗੀ ।

ਬਿਨਾਂ ਅਪੋਇੰਟਮੈਂਟ ਤੋਂ

ਤੁਸੀਂ ਫਾਈਲ ਤਿਆਰ ਕਰੋਂਣ ਲਈ ਬਿਨਾ ਅਪੋਇੰਟਮੈਂਟ ਵੀ ਮਿਲ ਸਕਦੇ ਹੋ। ਪਰ ਯਾਦ ਰੱਖੋ ਅਪੋਇੰਟਮੈਂਟ ਲੈਕੇ ਆਉਣ ਵਾਲੇ ਨੂੰ ਪਹਿਲ ਦਿੱਤੀ ਜਾਵੇਗੀ।
COVID 19 ਦੇ ਕਾਰਨ ਇੱਕੋ ਸਮੇ ਜਿਆਦਾ ਗ੍ਰਾਹਕਾਂ ਨੂੰ ਵੀਜ਼ਾ ਸੈਂਟਰ ਦੇ ਅੰਦਰ ਆਉਣ ਦੀ ਇਜ਼ਾਜ਼ਤ ਨਹੀਂ ਹੈ ਇਸ ਕਾਰਨ ਆਪ ਨੂੰ ਬਾਹਰ ਹੀ ਇੰਤਜ਼ਾਰ ਕਰਨਾ ਪਵੇਗਾ ਅਤੇ ਕਈ ਵਾਰ 1 ਘੰਟੇ ਤੋਂ ਵੱਧ ਵੀ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਪਾਸਪੋਰਟ ਧਾਰਕ ਦੀ ਉਮਰ 18 ਸਾਲ ਤੋਂ ਵੱਧ ਹੈ ਅਤੇ ਕੋਲ ਸੇਜੋਰ ਕਾਰਡ ਹੈ।

 1. ਪਾਸਪੋਰਟ
 2. ਕਾਰਡ ਸੇਜੋੁਰ
 3. ਤੁਹਾਡੇ ਨਾਮ ਤੇ Utility ਬਿੱਲ (ਜਿਵੇਂ ਕੇ EDF, SFR, FREE, GDF, BOUYGUES ਆਦਿ)
 4. ਜੇ ਤੁਸੀਂ 10ਵੀ ਤੋਂ ਜਿਆਦਾ ਵਿਦਿਆ ਪ੍ਰਾਪਤ ਕੀਤੀ ਹੈ ਤਾਂ 10ਵੀ ਜਾਂ ਉਸ ਤੋਂ ਬਾਦ ਦੇ ਸਰਟੀਫਿਕੇਟ ਦੀ ਕਾਪੀ (ਇਹ ਬਹੁਤ ਜਰੂਰੀ ਨਹੀਂ ਹੈ ਅਤੇ ਇਸ ਤੂੰ ਬਿਨਾ ਵੀ ਫਾਇਲ ਜਮਾਂ ਹੋ ਜਾਵੇਗੀ)
 5. ਸ਼ਾਦੀ ਦਾ ਸਰਟੀਫਿਕੇਟ (ਜੇ ਪਾਸਪੋਰਟ ਧਾਰਕ ਸ਼ਾਦੀਸ਼ੁਦਾ ਹੈ)
 6. ਪਤੀ / ਪਤਨੀ ਦੇ ਪਾਸਪੋਰਟ ਦੀ ਕਾਪੀ (ਜੇ ਪਾਸਪੋਰਟ ਧਾਰਕ ਸ਼ਾਦੀਸ਼ੁਦਾ ਹੈ ਤਾਂ)

ਪਾਸਪੋਰਟ ਧਾਰਕ ਦੀ ਉਮਰ 18 ਸਾਲ ਤੋਂ ਵੱਧ ਹੈ ਅਤੇ ਕੋਲ ਸੇਜੋਰ ਕਾਰਡ ਨਹੀਂ ਹੈ।

 1. ਪਾਸਪੋਰਟ ( ਜੇ ਤੁਸੀਂ ਅਸਲੀ ਪਾਸਪੋਰਟ ਨਹੀਂ ਲਿਆ ਸਕਦੇ ਤਾਂ ਪਾਸਪੋਰਟ ਦੇ ਪਹਿਲੇ ਅਤੇ ਆਖਰੀ ਪੰਨੇ ਦੀ ਫੋਟੋ ਜਾਂ ਫੋਟੋਕਾਪੀ ਅਤੇ ਜਿਸ ਪੰਨੇ ਉੱਤੇ ਕੋਈ ਵੀਜ਼ਾ ਮੋਹਰ ਜਾਂ ਟਿੱਪਣੀ ਹੈ ਉਹਦੀ ਫੋਟੋ ਜਾਂ ਫੋਟੋ ਕਾਪੀ )
 2. ਤੁਹਾਡੇ ਨਾਮ ਤੇ Utility ਬਿੱਲ (ਜਿਵੇਂ ਕੇ EDF, SFR, FREE, GDF, BOUYGUES ਆਦਿ)
 3. ਆਖਰੀ 3 ਬੈਂਕ ਸਟੈਟਮੈਂਟ
 4. ਆਖਰੀ ਟੈਕਸ ਪੇਪਰ (Avis d’imposition)
 5. ਸ਼ਾਦੀ ਦਾ ਸਰਟੀਫਿਕੇਟ (ਜੇ ਪਾਸਪੋਰਟ ਧਾਰਕ ਸ਼ਾਦੀਸ਼ੁਦਾ ਹੈ)
 6. ਪਤੀ / ਪਤਨੀ ਦੇ ਪਾਸਪੋਰਟ ਦੀ ਕਾਪੀ (ਜੇ ਪਾਸਪੋਰਟ ਧਾਰਕ ਸ਼ਾਦੀਸ਼ੁਦਾ ਹੈ ਤਾਂ)

ਬੱਚੇ ਦਾ ਪਾਸਪੋਰਟ -18 ਸਾਲ ਤੋਂ ਘੱਟ – ਮਾਤਾ ਜਾਂ ਪਿਤਾ ਕੋਲ ਕਾਰਡ ਸੇਜੋੁਰ ਹੈ ।

 1. ਬੱਚੇ ਦਾ ਪਾਸਪੋਰਟ + ਬੱਚੇ ਦਾ ਕਾਰਡ
 2. ਮਾਤਾ ਪਿਤਾ ਦਾ ਪਾਸਪੋਰਟ + ਕਾਰਡ ਸੇਜੋੁਰ
 3. ਮਾਤਾ ਪਿਤਾ ਦੇ ਨਾਮ ਤੇ Utility ਬਿੱਲ (ਜਿਵੇਂ ਕੇ EDF, SFR, FREE, GDF, BOUYGUES ਆਦਿ)
 4. ਮਾਤਾ ਪਿਤਾ ਦੀ ਸ਼ਾਦੀ ਦਾ ਸਰਟੀਫਿਕੇਟ

ਬੱਚੇ ਦਾ ਪਾਸਪੋਰਟ – ਉਮਰ 18 ਸਾਲ ਤੋਂ ਘੱਟ – ਮਾਤਾ ਪਿਤਾ ਕੋਲ ਸੇਜੋਰ ਕਾਰਡ ਨਹੀਂ ਹੈ।

 1. ਬੱਚੇ ਦਾ ਪਾਸਪੋਰਟ
 2. ਮਾਤਾ ਪਿਤਾ ਦਾ ਪਾਸਪੋਰਟ (ਜੇ ਤੁਸੀਂ ਅਸਲੀ ਪਾਸਪੋਰਟ ਨਹੀਂ ਲਿਆ ਸਕਦੇ ਤਾਂ ਪਾਸਪੋਰਟ ਦੇ ਪਹਿਲੇ ਅਤੇ ਆਖਰੀ ਪੰਨੇ ਅਤੇ ਜਿਸ ਪੰਨੇ ਉੱਤੇ ਕੋਈ ਵੀਜ਼ਾ ਮੋਹਰ ਜਾਂ ਟਿੱਪਣੀ ਹੈ ਉਹਦੀ ਫੋਟੋਕਾਪੀ)
 3. ਮਾਤਾ ਪਿਤਾ ਦੇ ਨਾਮ ਤੇ Utility ਬਿੱਲ (ਜਿਵੇਂ ਕੇ EDF, SFR, FREE, GDF, BOUYGUES ਆਦਿ)
 4. ਮਾਤਾ ਪਿਤਾ ਦੀ ਸ਼ਾਦੀ ਦਾ ਸਰਟੀਫਿਕੇਟ
 5. ਮਾਤਾ ਜਾਂ ਪਿਤਾ ਦੇ ਨਾਮ ਤੇ ਆਖਰੀ 3 ਬੈਂਕ ਸਟੈਟਮੈਂਟ
 6. ਮਾਤਾ ਜਾਂ ਪਿਤਾ ਦੇ ਨਾਮ ਤੇ ਆਖਰੀ ਟੈਕਸ ਪੇਪਰ (Avis d’imposition)