ਕਾਨ੍ਕੌਰ੍ਡਨ੍ਸ ਸਰਟੀਫਿਕੇਟ

CONCORDANCE CERTIFICATE

ਕਾਨ੍ਕੌਰ੍ਡਨ੍ਸ ਸਰਟੀਫਿਕੇਟ (CONCORDANCE CERTIFICATE) ਕੀ ਹੈ ?

ਕਾਨ੍ਕੌਰ੍ਡਨ੍ਸ ਸਰਟੀਫਿਕੇਟ, ਜਿਸ ਨੂੰ ਫਰਾਂਸੀਸੀ ਭਾਸ਼ਾ ਵਿੱਚ Certificat de concordance / Attestation de concordance / Acte d’individualité ਕਿਹਾ ਜਾਂਦਾ ਹੈ।  ਦੋ ਦਸਤਾਵੇਜਾਂ ਤੇ ਵੱਖ – ਵੱਖ ਜਾਣਕਾਰੀ ਹੋਣ ਤੇ, ਜਾਂ ਕਿਸੇ ਜਾਣਕਾਰੀ ਵਿੱਚ ਗ਼ਲਤੀ ਹੋਣ ਤੇ ਤੁਹਾਡੇ ਕੋਲੋਂ ਇਹ ਸਰਟੀਫਿਕੇਟ ਮੰਗਿਆ ਜਾਂਦਾ ਹੈ।

ਪਰ ਆਮ ਦੇਖਣ ਵਿੱਚ ਆਇਆ ਹੈ ਕੇ ਸਾਨੂੰ ਭਾਰਤੀਆਂ ਨੂੰ ਪਾਸਪੋਰਟ ਅਤੇ ਜਨਮ ਸਰਟੀਫਿਕੇਟ ਤੇ ਨਾਮ ਅਤੇ ਉਪਨਾਮ ( First Name – Last Name) ਸਪਸ਼ਟ ਨਾ ਹੋਣ ਕਾਰਨ ਹੀ ਇਹ ਸਰਟੀਫਿਕੇਟ ਮੋਹਾਇਆ ਕਰਾਉਣਾ ਪੈਂਦਾ ਹੈ।

ਕਾਨ੍ਕੌਰ੍ਡਨ੍ਸ ਸਰਟੀਫਿਕੇਟ (CONCORDANCE CERTIFICATE) ਦੀ ਜਰੂਰਤ ਕਦੋਂ ਹੁੰਦੀ ਹੈ ?

ਆਮ ਦੇਖਣ ਵਿੱਚ ਆਇਆ ਹੈ ਕੇ ਕਾਨ੍ਕੌਰ੍ਡਨ੍ਸ ਸਰਟੀਫਿਕੇਟ (CONCORDANCE CERTIFICATE) ਦੀ ਜਰੂਰਤ ਪ੍ਰੀਫੈਕਚਰ ਵਿੱਚ ਪੇਪਰ ਜਮ੍ਹਾ ਕਰਨ ਲਈ ਜਾਂ ਫੇਰ ਸੇਜੋਉਰ ਕਾਰਡ ਰਿਨਿਊ ਕਰਨ ਲਈ ਹੁੰਦੀ ਹੈ। ਪਰ ਤੁਹਡੀ ਪੇਪਰ ਕਾਰਵਾਈ ਦੌਰਾਨ ਕੋਈ ਵੀ ਅਦਾਰਾ ਤੁਹਾਡੇ ਤੋਂ ਕਾਨ੍ਕੌਰ੍ਡਨ੍ਸ ਸਰਟੀਫਿਕੇਟ (CONCORDANCE CERTIFICATE) ਦੀ ਮੰਗ ਕਰ ਸਕਦਾ ਹੈ। ਜਿਵੇਂ ਕੇ ਬੈਂਕ, ਸਕੂਲ, ਟੈਕਸ ਵਿਭਾਗ, Social Security ਵਿਭਾਗ।